Sunday 9 February 2014

  • ਸਿੱਖ 

ਸਿੱਖ ਇੱਕ ਰੱਬ ਨੂੰ ਮੰਨਣ ਵਾਲਾ ਧਰਮ ਹੈ ਜਿਸਦੀ ਨੀਂਹ ਗੁਰੂ ਨਾਨਕ ਦੇਵ ਨੇ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਰੱਖੀ। ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ ਇਹ ਦੁਨੀਆਂ ਦਾ ਪੰਜਵਾਂ ਵੱਡਾ ਧਰਮ ਹੈ।[੧] ਅਤੇ ਦਸ ਗੁਰੂ ਦੀਆਂ ਸਿੱਖਿਆਵਾਂ ਹਨ ਜੋ ਸਿੱਖਾਂ ਦੇ ਧਾਰਮਕ ਪੁਸਤਕ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਧਰਮ ਦੇ ਦਰਸ਼ਨ ਨੂੰ ਗੁਰਮਤਿ ਕਿਹਾ ਜਾਂਦਾ ਹੈ ਜਿਸਦਾ ਮੁੱਖ ਵਾਹਿਗੁਰੂ ਵਿੱਚ ਯਕੀਨ ਰੱਖਣਾ ਹੈ ਜਿਸਨੂੰ ਇੱਕ ਓਅੰਕਾਰ (ਮਤਲਬ: ਇਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਸਿੱਖ ਸਵਰਗ ਅਤੇ ਨਰਕ ਵਿੱਚ ਯਕੀਨ ਨਹੀਂ ਰੱਖਦੇ।

ਗੁਰੂ ਨਾਨਕ ਦੇਵ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਸਮਾਜ ਨੂੰ ਸੇਧ ਦੇਣ ਦਾ ਕੰਮ ਸੌਂਪਿਆ। ਇਹ ਰੀਤ ਦਸਵੇਂ ਗੁਰੂ, ਗੋਬਿੰਦ ਸਿੰਘ (1666-1708) ਤੱਕ ਜਾਰੀ ਰਹੀ ਜਿੰਨ੍ਹਾਂ ਨੇ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਕਾਇਮ ਕੀਤਾ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਨਾਂ ਦਿੱਤਾ ਜਿਨ੍ਹਾਂ ਤੋਂ ਬਾਅਦ ’ਚ ਗੁਰੂ ਜੀ ਨੇ ਬੇਨਤੀ ਕਰ ਖੁਦ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਸਿੰਘ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮ ਕਰਦੇ ਹੋਏ ਦੇਹਧਾਰੀ ਗੁਰੂ ਰੀਤੀ ਨੂੰ ਸਮਾਪਤ ਕੀਤਾ।

ਸਿੱਖਾਂ ਦੀ ਸਭ ਤੋਂ ਵੱਡੀ ਗਿਣਤੀ ਪੰਜਾਬ, ਭਾਰਤ ਵਿੱਚ ਰਹਿੰਦੀ ਹੈ ਅਤੇ ਇਸਤੋਂ ਬਿਨਾਂ ਪੰਜਾਬ, ਪਾਕਿਸਤਾਨ, ਕੈਨੇਡਾ, ਅਮਰੀਕਾ, ਇੰਗਲੈਂਡ ਆਦਿ ਯੂਰਪੀ ਅਤੇ ਹੋਰ ਦੇਸ਼ਾਂ ਵਿਚ ਸਿੱਖਾਂ ਦੀ ਕਾਫੀ ਗਿਣਤੀ ਹੈ।



  • ਇਤਿਹਾਸ

ਗੁਰੂ ਨਾਨਕ ਦੇਵ (1469-1538) ਤਲਵੰਡੀ ਰਾਏ ਭੋਇ, ਜਿਸ ਨੂੰ ਅੱਜਕੱਲ ਨਨਕਾਣਾ ਸਾਹਿਬ (ਹੁਣ ਪਾਕਿਸਤਾਨ ਵਿੱਚ) ਕਹਿੰਦੇ ਹਨ, ਵਿੱਚ ਪੈਦਾ ਹੋਏ। ਉਹਨਾਂ ਦੇ ਮਾਤਾ-ਪਿਤਾ ਹਿੰਦੂ ਸਨ ਅਤੇ ਕੁਲੀਨ ਵਰਗ ਨਾਲ ਸਬੰਧਤ ਸਨ। ਬਚਪਨ ਵਿੱਚ ਨਾਨਕ ਧਰਮ ਤੋਂ ਪ੍ਰਭਾਵਿਤ ਸੀ ਅਤੇ ਜੀਵਨ ਦੀ ਸੱਚਾਈ ਨੂੰ ਖੋਜ ਨੇ ਅਖੀਰ ਉਹਨਾਂ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੱਤਾ। ਉਹਨਾਂ ਚਾਰ ਮਹੱਤਵਪੂਰਨ ਯਾਤਰਾਵਾਂ ਕੀਤੀਆਂ, ਜਿੰਨਾਂ ਨੂੰ ਉਦਾਸੀਆਂ ਆਖਿਆ ਜਾਂਦਾ ਹੈ, ਜੋ ਕਿ ਹਜਾਰਾਂ ਮੀਲ ਲੰਮੀਆਂ ਸਨ।

੧੫੩੮ ਵਿੱਚ, ਗੁਰੂ ਨਾਨਕ ਨੇ ਭਾਈ ਲਹਿਣਾ ਜੀ ਨੂੰ, ਆਪਣੇ ਪੁੱਤਰ ਦੀ ਬਜਾਏ ਗੁਰਗੱਦੀ ਲਈ ਚੁਣਿਆ। ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਦੇ ਰੂਪ ਵਿੱਚ ਸਿੱਖਾਂ ਦੇ ਦੂਜੇ ਗੁਰੂ ਬਣੇ। ਉਹਨਾਂ ਨੇ ਗੁਰੂ ਨਾਨਕ ਰਾਹੀਂ ਸ਼ੁਰੂ ਕੀਤੇ ਕੰਮ ਨੂੰ ਜਾਰੀ ਰੱਖਿਆ। ਗੁਰੂ ਅਮਰਦਾਸ ੭੩ ਸਾਲ ਦੀ ਉਮਰ ਵਿੱਚ ੧੫੫੨ ਵਿੱਚ ਸਿੱਖਾਂ ਦੇ ਤੀਜੇ ਗੁਰੂ ਬਣੇ। ਗੁਰੂ ਅਮਰਦਾਸ ਜੀ ਦੀ ਗੁਰਆਈ ਦੌਰਾਨ ਗੋਇੰਦਵਾਲ ਸਿੱਖੀ ਦਾ ਮਹਾਨ ਕੇਂਦਰ ਬਣ ਗਿਆ। ਉਹਨਾਂ ਨੇ ਔਰਤਾਂ ਨੂੰ ਬਰਾਬਰ ਹੱਕ ਦਿਵਾਉਣ, ਸਤੀ ਪ੍ਰਥਾ ਤੇ ਰੋਕ ਲਗਾਉਣ ਅਤੇ ਲੰਗਰ ਪਰੰਪਰਾ ਸ਼ੁਰੂ ਕੀਤੀ, ਜਿਸ ਵਿੱਚ ੧੫੬੭ ਵਿੱਚ ਅਕਬਰ ਬਾਦਸ਼ਾਹ ਨੇ ਪੰਜਾਬ ਦੇ ਆਮ ਲੋਕਾਂ ਨਾਲ ਬੈਠ ਕੇ ਲੰਗਰ ਛਕਿਆ। ਗੁਰੂ ਅਮਰਦਾਸ ਨੇ ੧੪੦ ਮਿਸ਼ਨਰੀ ਤਿਆਰ ਕੀਤੇ, ਜਿੰਨ੍ਹਾਂ ਵਿੱਚ 52 ਔਰਤਾਂ ਸਨ, ਜਿੰਨ੍ਹਾਂ ਸਿੱਖ ਧਰਮ ਦਾ ਪ੍ਰ੍ਚਾਰ ਕੀਤਾ। ੧੫੭੪ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ੯੫ ਸਾਲ ਦੀ ਉਮਰ ਵਿੱਚ ਉਹਨਾਂ ਆਪਣੇ ਜਵਾਈ, ਭਾਈ ਜੇਠਾ ਜੀ ਨੂੰ ਸਿੱਖਾਂ ਦੇ ਚੌਥੇ ਗੁਰੂ ਬਣਾਇਆ।

ਜੇਠਾ ਜੀ ਗੁਰੂ ਰਾਮਦਾਸ ਦੇ ਰੂਪ ਵਿੱਚ ਗੁਰਗੱਦੀ ਉੱਤੇ ਬੈਠੇ। ਉਹਨਾਂ ਰਾਮਦਾਸਪੁਰ ਨਾਂ ਦਾ ਸ਼ਹਿਰ ਵਸਾਇਆ, ਜਿਸ ਦਾ ਨਾਂ ਬਾਅਦ ਵਿੱਚ ਅੰਮ੍ਰਿਤਸਰ ਬਣ ਗਿਆ। 1581 ਵਿੱਚ, ਗੁਰੂ ਅਰਜਨ ਦੇਵ – ਚੌਥੇ ਗੁਰੂ ਜੀ ਦੇ ਸਭ ਤੋਂ ਵੱਡੇ ਸਪੁੱਤਰ, ਸਿੱਖਾਂ ਦੇ ਪੰਜਵੇਂ ਗੁਰੂ ਬਣੇ। ਹਰਿਮੰਦਰ ਸਾਹਿਬ ਦੇ ਨਿਰਮਾਣ ਤੋਂ ਇਲਾਵਾ ਉਹਨਾਂ ਨੇ ਸਿੱਖਾਂ ਦੇ ਧਾਰਮਿਕ ਸ਼ਬਦਾਂ ਨੂੰ ਲਿਖਵਾਇਆ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ੨੦੦੦ ਤੋਂ ਵੱਧ ਸ਼ਬਦਾਂ ਦਾ ਯੋਗਦਾਨ ਦਿੱਤਾ। ੧੬੦੪ ਵਿੱਚ ਉਹਨਾਂ ਸਿੱਖਾਂ ਦੇ ਪਹਿਲੇ ਧਾਰਮਿਕ ਗ੍ਰੰਥ ਦੇ ਰੂਪ ਵਿੱਚ ਆਦਿ ਗ੍ਰੰਥ ਨੂੰ ਸਥਾਪਤ ਕਰਵਾਇਆ। ੧੬੦੬ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਤਬਦੀਲੀਆਂ ਨਾ ਕਰਨ ਤੋਂ ਇਨਕਾਰ ਕਰਨ ਉੱਤੇ ਮੁਗ਼ਲ ਬਾਦਸ਼ਾਹ ਵਲੋਂ ਉਹਨਾਂ ਨੂੰ ਜਿਉਂਦੇ ਜੀਅ ਤੱਤੀ ਤਵੀ ਉੱਤੇ ਬਿਠਾ ਕੇ ਸ਼ਹੀਦ ਕਰਵਾ ਦਿੱਤਾ ਗਿਆ।

ਗੁਰੂ ਹਰਗੋਬਿੰਦ ਜੀ, ਸਿੱਖਾਂ ਦੇ ਛੇਵੇਂ ਗੁਰੂ ਬਣੇ। ਉਹਨਾਂ ਦੋ ਤਲਵਾਰਾਂ ਧਾਰਨ ਕੀਤੀਆਂ - ਇੱਕ ਮੀਰੀ ਦੀ ਅਤੇ ਦੂਜੀ ਪੀਰੀ ਦੀ। ਉਸ ਸਮੇਂ ਤੋਂ, ਸਿੱਖ ਇੱਕ ਫੌਜੀ ਤਾਕਤ ਬਣ ਗਏ ਅਤੇ ਆਪਣੀ ਅਜ਼ਾਦੀ ਲਈ ਜੰਗੀ ਸਿਲਖਾਈ ਦਿੱਤੀ ਜਾਣ ਲੱਗੀ। ੧੬੪੪ ਵਿੱਚ,ਗੁਰੂ ਹਰਿ ਰਾਏ ਸਿੱਖਾਂ ਦੇ ਗੁਰੂ ਬਣੇ ਅਤੇ ਉਹਨਾਂ ਦੇ ਬਾਅਦ ਗੁਰੂ ਹਰਿ ਕ੍ਰਿਸ਼ਨ ਜੀ, ਸਭ ਤੋਂ ਛੋਟੀ ਉਮਰ ਵਿੱਚ ੧੬੬੧ ਈਸਵੀ ਵਿੱਚ। ਗੁਰੂ ਤੇਗ ਬਹਾਦਰ ਜੀ ੧੬੬੫ ਵਿੱਚ ਗੁਰੂ ਬਣੇ ਅਤੇ ੧੬੭੫ ਤੱਕ ਸਿੱਖਾਂ ਦੀ ਅਗਵਾਈ ਕੀਤੀ, ਜਦੋਂ ਤੱਕ ਕਿ ਉਹਨਾਂ ਕਸ਼ਮੀਰੀ ਹਿੰਦੂਆਂਵਲੋਂ ਸਹਾਇਤਾ ਦੀ ਬੇਨਤੀ ਕਰਨ ਉੱਤੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਕੁਰਬਾਨੀ ਨਾ ਦੇ ਦਿੱਤੀ।

੧੬੭੫ ਈਸਵੀ ਵਿੱਚ, ਔਰਗਜ਼ੇਬ ਨੇ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਰੂਪ ਵਿੱਚ ਸ਼ਹੀਦ ਕਰਵਾ ਦਿੱਤਾ। ਸਿੱਖ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਲੋਕਾਂ ਲਈ ਕੁਰਬਾਨੀ ਦੇਣ ਦੇ ਕਾਰਨ "ਹਿੰਦ ਦੀ ਚਾਦਰ" ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿੰਨ੍ਹਾਂ ਨੂੰ ਮੁਗਲ ਬਾਦਸ਼ਾਹ ਇਸਲਾਮ ਕਬੂਲ ਕਰਾਉਣ ਵਿੱਚ ਅਸਫ਼ਲ ਰਿਹਾ ਹੈ। ਇਸ ਘਟਨਾ ਨੇ ਸਿੱਖ ਇਤਿਹਾਸ ਵਿੱਚ ਵੱਡਾ ਮੋੜ ਲਿਆਂਦ। ਅਗਲੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੇਵਕਾਂ ਨੂੰ ਹਥਿਆਰਬੰਦ ਹੋਣਾ ਦਾ ਹੁਕਮ ਦਿੱਤਾ, ਜਿੰਨ੍ਹਾਂ ਨੂੰ ਖ਼ਾਲਸਾ ਦੇ ਤੌਰ ਤੇ ਜਾਣਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਨ ਉਪਰੰਤ, ਗੁਰੂ ਜੀ ਨੇ ਔਰੰਗਜ਼ੇਬ ਨੂੰ ਜ਼ਫ਼ਰਨਾਮਾ (ਜਿੱਤ ਦੀ ਚਿੱਠੀ) ਭੇਜਿਆ। ਸਿੱਖਾਂ ਦੇ ਅੰਤਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ੧੭੦੮ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਆਖਰੀ ਅਤੇ ਜੁੱਗੋ ਜੁੱਗ ਅਟੱਲ ਗੁਰੂ ਦੇ ਰੂਪ ਵਿੱਚ ਦਰਜਾ ਦਿੱਤਾ।



  • ਸਿੱਖ ਧਾਰਮਿਕ ਫਲਸਫ਼ਾ

ਸਿੱਖ ਧਾਰਮਿਕ ਫਲਸਫ਼ੇ ਨੂੰ 5 ਭਾਗਾਂ 'ਚ ਵੰਡਿਆ ਜਾ ਸਕਦਾ ਹੈ:


  • ਮੂਲ ਸੋਚ ਅਤੇ ਨਿਯਮ

1. "ਇਕ ਓਅੰਕਾਰ" – ਇੱਕ ਪਰਮਾਤਮਾ: ਸਿਰਫ਼ ਇੱਕ ਹੀ ਰੱਬ ਹੈ, ਜਿਸ ਦੇ ਬੇਅੰਤ ਗੁਣ ਅਤੇ ਨਾਂ ਹਨ; ਉਹ ਸਭ ਧਰਮਾਂ ਲਈ ਇੱਕੋ ਹੀ ਹੈ, ਉਸ ਦਾ ਕੋਈ ਲਿੰਗ ਨਹੀਂ ਹੈ, ਪਰ ਉਹ ਸਭ ਥਾਵਾਂ ਅਤੇ ਸਭ ਚੀਜ਼ਾਂ ਵਿੱਚ ਮੌਜੂਦ ਹੈ।
2. ਛੇਤੀ ਉੱਠੋ ਅਤੇ ਪ੍ਰਾਰਥਨਾ: ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ (ਅੰਮ੍ਰਿਤ ਵੇਲੇ ਉੱਠੋ ਅਤੇ ਰੱਬ ਦਾ ਨਾਂ ਧਿਆਓ ਅਤੇ ਇਕਗਾਰਕਤਾ ਬਣਾਉ।
3. ਹੱਕ ਦੀ ਰੋਜ਼ੀ ਰੋਟੀ ਕਮਾਉ: ਹਰੇਕ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ, ਅਤੇ ਦੂਜੇ ਦਾ ਹੱਕ ਨਾ ਖੋਵੋ, ਪਰ ਹਰੇਕ ਨੂੰ ਆਪਣੀ ਮਿਹਨਤ ਦਾ ਫ਼ਲ ਦੂਜਿਆਂ ਨਾਲ ਵੰਡਣਾ ਚਾਹੀਦਾ ਹੈ।
4 ਹੋਰਾਂ ਨਾਲ ਸਾਂਝਾ: ਹਰੇਕ ਦਾ ਘਰ ਦੂਜਿਆਂ ਲਈ ਹਮੇਸ਼ਾ ਖੁੱਲਾ ਹੈ। ਸਭ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਸਭ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਇੱਕ ਦੀ ਮਿਹਨਤ ਦਾ ਫ਼ਲ ਸਭ ਨਾਲ ਸਾਂਝਾ ਕਰਨਾ ਚਾਹੀਦਾ ਹੈ।
5. ਜੂਨ-ਚੱਕਰ, ਕਰਮ ਅਤੇ ਮੁਕਤੀ: ਸਭ ਜੰਤੂਆਂ ਵਿੱਚ ਆਤਮਾ ਹੈ, ਜੋ ਕਿ ਵੱਖ-ਵੱਖ ਜੂਨਾਂ ਵਿੱਚ ਉਦੋਂ ਤੱਕ ਘੁੰਮਦੀਆਂ ਰਹਿੰਦੀ ਹੈ, ਜਦੋਂ ਤੱਕ ਮੁਕਤੀ ਨਹੀਂ ਮਿਲ ਜਾਂਦੀ ਹੈ।
6. ਰੱਬ ਨੂੰ ਯਾਦ ਰੱਖੋ: ਰੱਬ ਨੂੰ ਪਿਆਰ ਕਰੋ, ਪਰ ਉਸ ਵਿੱਚ ਸ਼ਰਧਾ ਰੱਖੋ।
7. ਮਨੁੱਖਤਾ: ਸਭ ਮਨੁੱਖ ਬਰਾਬਰ ਹਨ। ਸਭ ਸਰਵ-ਸ਼ਕਤੀਮਾਨ ਵਾਹਿਗੁਰੂ, ਦੇ ਧੀਆਂ-ਪੁੱਤਰ ਹਨ।
8. ਅਖਲਾਕੀ ਕਦਰਾਂ ਰੱਖੋ: ਸਭ ਜੀਵਾਂ ਦੇ ਹੱਕਾਂ ਨੂੰ ਬਚਾਉ, ਅਤੇ ਉਹਨਾਂ ਦੀ ਖਾਤਰ ਲੜੋ, ਖਾਸ ਕਰਕੇ ਆਪਣੇ ਸਾਥੀਆਂ ਦੇ।
9. ਨਿੱਜੀ ਸ਼ਹਾਦਤ: ਸਭ ਸਰਵੋਤਮ ਅਸੂਲਾਂ ਲਈ ਆਪਣੀ ਜਿੰਦਗੀ ਕੁਰਬਾਨ ਕਰਨ ਲਈ ਤਿਆਰ ਰਹੋ- ਗੁਰੂ ਤੇਗ ਬਹਾਦਰ ਜੀ ਵੱਲ ਵੇਖੋ।
10. ਰੱਬ ਲਈ ਕਈ ਮਾਰਗ ਹਨ: ਸਿੱਖ ਇਹ ਵਿਸ਼ਵਾਸ਼ ਕਰਦੇ ਹਨ ਕਿ ਮੁਕਤੀ ਗੈਰ-ਸਿੱਖਾਂ ਰਾਹੀਂ ਨੂੰ ਵੀ ਪ੍ਰਾਪਤ ਹੋ ਸਕਦੀ ਹੈ।
11. ਜ਼ਿੰਦਗੀ ਬਾਰੇ ਚੰਗੀ ਸੋਚ: “ਚੜ੍ਹਦੀ ਕਲਾ” – ਜ਼ਿੰਦਗੀ ਬਾਰੇ ਹਮੇਸ਼ਾ ਚੰਗੀ, ਖੁਸ਼-ਉਮੀਦ, ਪ੍ਰਸੰਨ-ਚਿੱਤ ਸੋਚ ਰੱਖਣੀ ਚਾਹੀਦੀ ਹੈ।
12. ਅਨੁਸ਼ਾਸਤ ਜੀਵਨ: ਅੰਮ੍ਰਿਤ ਛਕਣ ਉਪਰੰਤ, ਸਿੱਖ ਨੂੰ ਪੰਜ ਕਕਾਰ ਪਹਿਨਣੇ ਜ਼ਰੂਰੀ ਹਨ, ਪੰਜਾਂ ਬਾਣੀਆਂ ਦਾ ਪਾਠ ਕਰਨਾ ਲਾਜ਼ਮੀ ਹੈ।
13. ਦਿਨ ਦੀ ਕੋਈ ਖਾਸ ਪੂਜਾ ਨਹੀਂ: ਸਿੱਖ ਕਿਸੇ ਖਾਸ ਦਿਨ ਦੇ ਪਵਿੱਤਰ ਹੋਣ ਵਿੱਚ ਯਕੀਨ ਨਹੀਂ ਰੱਖੇਗਾ।
14.  ਬੁਰਾਈਆਂ ਤੋਂ ਬਚੋ: ਹਰੇਕ ਸਿੱਖ ਨੂੰ 5 ਬੁਰਾਈਆਂ ਤੋਂ ਬਚਣਾ ਚਾਹੀਦਾ ਹੈ: ਕਾਮ, ਕ੍ਰੋਧ, ਲੋਭ, ਮੋਹ, ਅਤੇ ਹੰਕਾਰ.
15. ਬਚਾਅ ਲਈ ੫ ਹਥਿਆਰ: ਸੰਤੋਖ, ਦਾਨ, ਦਿਆਲਤਾ, ਚੜ੍ਹਦੀ ਕਲਾ, ਮਨੁੱਖਤਾ.

  • ਅਸਲ ਕਦਰਾਂ
ਸਿੱਖਾਂ ਨੂੰ ਇਹਨਾਂ ਹੇਠ ਦਿੱਤੀਆਂ ਗੱਲਾਂ ਵਿੱਚ ਵਿਸ਼ਵਾਸ਼ ਰੱਖਣਾ ਚਾਹੀਦਾ ਹੈ:
1. ਬਰਾਬਰਤਾ: ਰੱਬ ਸਾਹਮਣੇ ਸਭ ਮਨੁੱਖ ਬਰਾਬਰ ਹਨ।
2. ਰੱਬ ਦੀ ਰੂਹ: ਸਭ ਜੀਵ ਜੰਤ ਰੱਬ ਦਾ ਭਾਗ ਹਨ ਅਤੇ ਇਹਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
3. ਨਿੱਜੀ ਅਧਿਕਾਰ: ਹਰ ਵਿਅਕਤੀ ਨੂੰ ਜਿਉਣ ਦਾ ਅਧਿਕਾਰ ਹੈ, ਪਰ ਇਸ ਅਧਿਕਾਰ 'ਤੇ ਪਾਬੰਦੀਆਂ ਹਨ।
4. ਕਰਮ: ਹਰੇਕ ਦੇ ਕਰਮ ਮੁਕਤੀ ਲਈ ਸਹਾਇਕ ਹਨ – ਚੰਗੇ ਕਰਮ, ਰੱਬ ਨੂੰ ਯਾਦ ਰੱਖਣਾ।
5. ਪਰਿਵਾਰਕ ਜ਼ਿੰਦਗੀ ਜਿਉਣੀ: ਬੱਚਿਆਂ ਨੂੰ ਪੈਦਾ ਕਰਨ ਅਤੇ ਪਾਲਣ ਪੋਸ਼ਣ ਲਈ ਪਰਿਵਾਰਕ ਇਕਾਈ ਦੇ ਰੂਪ ਵਿੱਚ ਰਹਿਣਾ ਲਾਜ਼ਮੀ ਹੈ।
6. ਸਾਂਝ: ਇਹ ਸਾਂਝ ਵਧਾਉਣ ਲਈ ਅਤੇ ਆਪਣੀ ਕੁੱਲ ਕਮਾਈ ਵਿੱਚ ਦਸਵੰਦ ਕੱਢਣ (ਦਾਨ ਕਰਨਾ) ਨੂੰ ਉਤਸ਼ਾਹਿਤ ਕਰਦਾ ਹੈ।
7. ਰੱਬ ਦਾ ਭਾਣਾ ਮੰਨਣਾ: ਆਪਣੀ ਸ਼ਖਸੀਅਤ ਦਾ ਏਦਾਂ ਵਿਕਾਸ ਕਰਨਾ ਕਿ ਖ਼ੁਸ਼ੀ ਅਤੇ ਗ਼ਮੀ ਦੀਆਂ ਘਟਨਾਵਾਂ ਨੂੰ ਇੱਕੋ ਜਿਹਾ ਮੰਨਣਾ ਹੈ।
8. ਜ਼ਿੰਦਗੀ ਦੇ ੪ ਫਲ਼: ਸੱਚਾਈ, ਸੰਤੋਖ, ਸੰਤੁਸ਼ਟੀ ਅਤੇ ਨਾਮ।

  • ਰਹਿਤ ਮਰਿਆਦਾ

1. ਗੈਰਤਰਕਪੂਰਨ ਵਿਵਹਾਰ: ਸਿੱਖਾਂ ਲਈ ਰਸਮਾਂ ਮਹੱਤਵਪੂਰਨ ਨਹੀਂ ਹਨ (ਧਾਰਮਿਕ ਯਾਤਰਾਵਾਂ, ਨਦੀਆਂ ਵਿੱਚ ਇਸ਼ਨਾਨ, ਪੱਥਰਾਂ, ਤਸਵੀਰਾਂ ਦੀ ਪੂਜਾ, ਔਰਤਾਂ ਲਈ ਕੱਪੜੇ ਪਾਉਣ ਦੀ ਪਾਬੰਦੀ ਆਦਿ)
2. ਮੋਹ ਮਾਇਆ: (“ਮਾਇਆ”) ਪਦਾਰਥਾਂ ਦਾ ਸਿੱਖਾਂ ਲਈ ਕੋਈ ਮਤਲਬ ਨਹੀਂ ਹੈ। ਧਨ, ਸੋਨਾ, ਭੰਡਾਰ, ਜ਼ਮੀਨ, ਜਾਇਦਾਦ ਸੰਸਾਰ ਛੱਡਣ ਸਮੇਂ ਧਰਤੀ ਉੱਤੇ ਹੀ ਰਹਿ ਜਾਵੇਗਾ। ਉਹਨਾਂ ਨਾਲ ਜੁੜਨ ਦਾ ਫਾਇਦਾ ਨਹੀਂ ਹੈ।
3. ਜੀਵ ਦੀ ਸ਼ਹਾਦਤ: ਸਤੀ (ਵਿਧਵਾਵਾਂ ਨੂੰ ਉਹਨਾਂ ਦੇ ਪਤੀ ਨੂੰ ਜਲਾਉਣ ਸਮੇਂ ਚਿਖਾ ਵਿੱਚ ਸੁੱਟਣਾ), ਧਾਰਮਿਕ ਕਾਰਜ ਲਈ ਜੀਵਾਂ ਦੀ ਬਲੀ ਦੇਣ ਉਤੇ ਪਾਬੰਦੀ ਹੈ।
4. ਨਾ-ਪਰਿਵਾਰਕ ਜ਼ਿੰਦਗੀ: ਇੱਕ ਸਿੱਖ ਨੂੰ ਅਵਾਰਾ, ਭਿਖਾਰੀ, ਜੋਗੀ, ਭਿਖੂ, ਸਾਧ ਜਾਂ ਬ੍ਰਹਮਚਾਰੀ ਦੇ ਰੂਪ ਵਿੱਚ ਨਹੀਂ ਰਹਿਣਾ ਚਾਹੀਦਾ।
5. ਬਿਨਾਂ ਕੰਮ ਦੇ ਗੱਲਬਾਤ: ਗੱਪਸ਼ੱਪ, ਬਹਿਸ, ਝੂਠ ਬੋਲਣਾ ਵਰਜਿਤ ਹੈ।
6. ਮਾਦਕ ਪਦਾਰਥ: ਸ਼ਰਾਬ ਪੀਣੀ, ਨਸ਼ਿਆਂ ਦੀ ਵਰਤੋਂ, ਤੰਬਾਕੂ, ਸਿਗਰਟਨੋਸ਼ੀ ਅਤੇ ਹੋਰ ਨਸ਼ਿਆਂ ਦੀ ਵਰਤੋਂ ਕਰਨ 'ਤੇ ਪਾਬੰਦੀ ਹੈ।
7. ਪੁਜਾਰੀ ਵਰਗ: ਸਿੱਖ ਧਾਰਮਿਕ ਕਾਰਜ ਕਰਨ ਲਈ ਕਿਸੇ ਪੁਜਾਰੀ (ਧਾਰਮਿਕ ਪੁਰਸ਼) ਉੱਤੇ ਨਿਰਭਰ ਨਹੀਂ ਕਰਦੇ ਹਨ।

  • ਤਕਨੀਕਾਂ ਅਤੇ ਢੰਗ

1. ਨਾਮ ਜਪੋ: - ਮੁਫ਼ਤ ਸੇਵਾ, ਧਿਆਨ ਅਤੇ ਸਿਮਰਨ, ਧਾਰਮਿਕ ਕੀਰਤਨ।
2. ਕਿਰਤ ਕਰੋ: - ਰੱਬ ਨੂੰ ਯਾਦ ਰੱਖਦੇ ਹੋਏ ਇਮਾਨਦਾਰੀ, ਕਮਾਈ, ਮੇਹਨਤ ਕਰਨੀ।
3. ਵੰਡ ਛੱਕੋ: - ਲੋੜ ਸਮੇਂ ਹੋਰਾਂ ਨਾਲ ਰੋਜ਼ੀ ਸਾਂਝੀ ਕਰਨੀ, ਮੁਫ਼ਤ ਭੋਜਨ ਲੰਗਰ, ਕਿਰਤ ਕਮਾਈ ਵਿੱਚੋਂ ਦਸਵੰਦ ਕੱਢਣਾ।

  • ਹੋਰ ਸਿਧਾਂਤ 
1. ਰੱਬ ਦੇ ਪੁੱਤਰ ਨਹੀਂ: ਇਸਾਈਆਂ ਵਾਂਗ ਗੁਰੂ “ਰੱਬ ਦੇ ਪੁੱਤਰ” ਨਹੀਂ ਸਨ। ਸਿੱਖੀ ਮੁਤਾਬਕ ਸਭ ਹੀ ਰੱਬ  ਬੱਚੇ ਹਨ ਅਤੇ ਰੱਬ ਹੀ ਉਹਨਾਂ ਦਾ ਮਾਤਾ/ਪਿਤਾ ਹੈ।
2.  ਸਭ ਨੂੰ ਜੀ ਆਇਆਂ ਨੂੰ: ਸਭ ਧਰਮਾਂ ਦੇ ਲੋਕ ਗੁਰਦੁਆਰੇ ਵਿੱਚ ਜਾ ਸਕਦੇ ਹਨ, ਪਰ ਕੁਝ ਨਿਯਮਾਂ ਦੀ ਪਾਲਨਾ ਕਰਨੀ ਲਾਜ਼ਮੀ ਹੈ- ਆਪਣਾ ਸਿਰ ਢਕਿਆ ਹੋਵੇ, ਜੁੱਤੀਆਂ ਲਾਹੀਆਂ ਹੋਣ, ਕੋਈ ਵੀ ਨਸ਼ਾ ਨਾ ਕੀਤਾ ਹੋਵੇ।
3.  ਬਹੁ-ਪੱਧਰੀ ਪਹੁੰਚ: ਸਿੱਖੀ ਸੋਚ ਨੂੰ ਇੱਕ ਬਹੁ-ਪੱਧਰੀ ਸੋਚ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਉਦਾਹਰਨ ਲਈ “ਸਹਿਜਧਾਰੀ” (ਹੌਲੀ ਅਪਨਾਉਣ ਵਾਲੇ) ਵੀ ਸਿੱਖ ਹਨ, ਜਿੰਨਾਂ ਨੇ ਪੰਜ ਕਕਾਰ ਧਾਰਨ ਨਹੀਂ ਕੀਤੇ ਹਨ, ਪਰ ਉਹ ਹਾਲੇ ਵੀ ਸਿੱਖ ਹੀ ਹਨ।

ਸੂਚਨਾ'
ਪੰਜਾਬੀ ਭਾਸ਼ਾ ਵਿੱਚ ਰੱਬ ਲਈ ਕੋਈ ਲਿੰਗ ਨਹੀਂ ਹੈ। ਬਦਕਿਸਮਤੀ ਨਾਲ, ਜਦੋਂ ਅਨੁਵਾਦ ਕੀਤਾ ਜਾਦਾ ਹੈ, Him/His/He/Brotherhood, S/He ਆਦਿ ਦੇ ਬਿਨਾਂ ਪੂਰੇ ਅਰਥ ਸਪਸ਼ਟ ਨਹੀਂ ਕੀਤੇ ਜਾ ਸਕਦੇ ਹਨ, ਪਰ ਇਸ ਰੱਬ ਦੇ ਪੁਲਿੰਗ ਹੋਣ ਦੇ ਦਾਅਵੇ ਦੇ ਅਰਥ ਬਦਲ ਜਾਂਦੇ ਹਨ, ਜੋ ਕਿ ਅਸਲੀ ਲਿਖਾਈ ਵਿੱਚ ਨਹੀਂ ਹੈ। ਪੜ੍ਹਨ ਵਾਲੇ ਨੂੰ ਹਰ ਵਾਰ ਇਹਨਾਂ ਸ਼ਬਦਾਂ ਦੀ ਵਰਤੋਂ ਨੂੰ ਠੀਕ ਕਰਨਾ ਚਾਹੀਦਾ ਹੈ।

  •  ਸਿੱਖ ਅੱਜ-ਕੱਲ
ਅੱਜ, ਸਿੱਖ ਭਾਰਤ ਭਰ ਵਿੱਚ ਫੈਲੇ ਹੋਏ ਹਨ ਅਤੇ ਦੁਨਿਆਂ ਭਰ ਵਿੱਚ ਮੌਜੂਦ ਹਨ। ਸਿੱਖ ਮਰਦਾਂ ਦੇ ਨਾਲ ਨਾਲ ਕੁਝ ਔਰਤਾਂ ਨੂੰ ਉਹਨਾਂ ਦੇ ਲੰਮੇ ਵਾਲਾਂ ਨੂੰ ਢੱਕਣ ਲਈ ਹਮੇਸ਼ਾ ਪਹਿਨੀ ਜਾਣ ਵਾਲੀ ਪੱਗ ਤੋਂ ਪਛਾਣਿਆ ਜਾ ਸਕਦਾ ਹੈ। ਪੱਗ ਮੁਸਲਮਾਨ ਵਲੋਂ ਪਾਈ ਜਾਣ ਵਾਲੀ ਪੱਗੜੀ ਤੋਂ ਵੱਖਰੀ ਹੈ ਅਤੇ ਇਹਨਾਂ ਨੂੰ ਆਪਸ ਵਿੱਚ ਮਿਲਾਉਣਾ ਨਹੀਂ ਚਾਹੀਦਾ ਹੈ। (ਕੁਝ ਦੇਸ਼ਾਂ ਵਿੱਚ ਮੋਟਰਸਾਇਕਲ ਚਲਾਉਣ ਵਾਲਿਆਂ ਨੂੰ ਹੈਲਮਿਟ ਪਾਉਣ ਦੇ ਨਿਯਮਾਂ ਵਿੱਚ ਉਹਨਾਂ ਲਈ ਸੋਧ ਕਰਨ ਪਈ ਹੈ) ਇਹਨਾਂ ਦੇ ਨਾਂ ਦੇ ਮੱਧ ਵਿੱਚ ਸਿੰਘ1 (ਅਰਥ ਸ਼ੇਰ) ਮਰਦਾਂ ਲਈ ਅਤੇ ਕੌਰ (ਅਰਥ ਰਾਜਕੁਮਾਰੀ) ਔਰਤਾਂ ਲਈ ਵਰਤਿਆ ਜਾਦਾ ਹੈ। ਬੇਸ਼ਕ ਸਿੰਘ ਜਾਂ ਕੌਰ ਦੇ ਨਾਂ ਵਾਲੇ ਵਿਅਕਤੀ ਸਿੱਖ ਨਹੀਂ ਹੋ ਸਕਦੇ ਹਨ।

  • ਸਿੱਖਾਂ ਲਈ ਪੰਜ ਕੱਕੇ (ਕਕਾਰ)

ਸਿੱਖਾਂ ਨੂੰ ਪੰਜ ਤੱਤਾਂ ਰਾਹੀਂ ਪਾਬੰਦ ਕੀਤਾ ਗਿਆ ਹੈ, ਜਿੰਨਾਂ ਨੂੰ ਆਮ ਕਰਕੇ 5ਕੱਕੇ ਵੀ ਕਹਿੰਦੇ ਹਨ। ਇਸ ਨੂੰ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜਾਰੀ ਤਿਆਰ ਕਰਵਾਇਆ ਗਿਆ ਹੈ ਅਤੇ ਇਹ ਰੋਜ਼ਾਨਾ ਦੀ ਜਿੰਦਗੀ ਵਿੱਚ ਉਹਨਾਂ ਦੇ ਫ਼ਰਜ਼ਾਂ ਦੀ ਪਹਿਚਾਨ, ਜਾਂ ਉਹਨਾਂ ਦੇ ਕੰਮਾਂ ਤੋਂ ਸਮਝ ਦਿੰਦੇ ਹਨ। ਇਹ ਯਾਦ ਰੱਖਣਾ ਚਾਹੀਦਾ ਹੈ ਕਿ 5 ਕੱਕਿਆਂ ਨੂੰ ਸਿਰਫ਼ ਨਿਸ਼ਾਨ ਦੇ ਤੌਰ 'ਤੇ ਨਹੀਂ ਪਹਿਨਿਆ ਜਾਦਾ ਹੈ। ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ 5 ਕੱਕਿਆਂ ਨੂੰ ਪਹਿਨਣ ਦਾ ਹੁਕਮ ਦਿੱਤਾ ਹੈ ਤਾਂ ਕਿ ਇੱਕ ਸਿੱਖ ਇਹਨਾਂ ਨੂੰ ਆਪਣੀ ਰੂਹਾਨੀਅਤ ਨੂੰ ਹੋਰਾਂ ਤੋਂ ਵੱਖਰਾ ਰੱਖਣ ਲਈ ਵਰਤ ਸਕੇ। ਇਹ 5 ਚੀਜ਼ਾਂ ਹਨ: ਕੇਸ (ਬਿਨਾਂ ਕੱਟੇ ਵਾਲ), ਕੰਘਾ (ਛੋਟੀ ਕੰਘੀ), ਕੜਾ (ਗੋਲ ਲੋਹੇ ਦਾ ਹੱਥ ਵਿੱਚ ਪਾਉਣ ਲਈ ਚੱਕਰ), ਕਿਰਪਾਨ (ਛੋਟੀ ਤਲਵਾਰ) ਅਤੇ ਕੱਛਾ (ਹੇਠਾਂ ਪਾਉਣ ਵਸਤਰ)।

  • ਦੁਨਿਆਂ ਵਿੱਚ ਸਿੱਖ

ਇੱਕ ਸਿੱਖ ਨੂੰ ਯੋਗੀ ਭਜਨ ਕਿਹਾ ਜਾਦਾ ਹੈ, ਨੇ ਪੱਛਮੀ ਸਮਾਜ ਵਿੱਚ ਕਈ ਨੌਜਵਾਨ ਲੋਕਾਂ ਨੂੰ ਸਿੱਖ ਦੀ ਜਿੰਦਗੀ ਧਾਰਨ ਕਰਨ ਲਈ ਪਰੇਰਿਆ ਹੈ। ਭਾਰਤ ਵਿੱਚ ਪੈਦਾ ਹੋਏ ਸਿੱਖਾਂ ਤੋਂ ਬਿਨਾਂ, ਪੱਛਮੀ ਖੇਤਰ ਵਿੱਚ ਹਜ਼ਾਰਾਂ ਲੋਕ ਹੁਣ ਮੌਜੂਦ ਹਨ, ਜੋ ਕਿ ਭਾਰਤ ਵਿੱਚ ਪੈਦਾ ਨਹੀਂ ਹੋਏ ਹਨ, ਪਰ ਉਹ ਸਿੱਖਾਂ ਦੀ ਤਰਾਂ ਰਹਿੰਦੇ ਹਨ ਅਤੇ ਸਿੱਖੀ ਦਾ ਪਰਚਾਰ ਕਰਦੇ ਹਨ।
1970s ਅਤੇ 1980s ਵਿੱਚ ਸੀਮਿਤ ਰਾਜਨੀਤਿਕ ਵੱਖਵਾਦੀ ਲਹਿਰ ਭਾਰਤ ਵਿੱਚ ਚੱਲੀ, ਜਿਸ ਦਾ ਨਿਸ਼ਾਨਾ ਵੱਖਰਾ ਸਿੱਖ ਰਾਸ਼ਟਰ, ਖਾਲਿਸਤਾਨ ਤਿਆਰ ਕਰਨਾ ਸੀ, ਜਿਸ 'ਚ ਭਾਰਤ ਅਤੇ ਪਾਕਿਸਤਾਨ ਦੇ ਖੇਤਰ ਸ਼ਾਮਿਲ ਸਨ।
ਇਸ ਸਮੇਂ 23 ਮਿਲੀਅਨ ਸਿੱਖ, ਦੁਨਿਆਂ ਦੇ ਪੰਜਵਾਂ ਵੱਡਾ ਧਰਮ ਨੂੰ ਦਰਸਾਉਦੇ ਹਨ। ਲੱਗਭਗ 19 ਮਿਲੀਅਨ ਸਿੱਖ ਭਾਰਤ ਵਿੱਚ ਪੰਜਾਬ ('ਵੱਡਾ ਪੰਜਾਬ, ਜੋ ਕਿ ਭਾਰਤ ਪਾਕਿਸਤਾਨ ਦੀਆਂ ਹੱਦਾਂ ਵਿੱਚ ਫੈਲਿਆ ਹੋਇਆ ਹੈ, ਪਰ ਪਾਕਿਸਤਾਨ ਵਿੱਚ 1947 ਦੀ ਵੰਡ ਉਪਰੰਤ ਬਹੁਤ ਹੀ ਘੱਟ ਸਿੱਖ ਰਹਿ ਗਏ) ਰਹਿੰਦੇ ਹਨ। ਸਿੱਖਾਂ ਦੀ ਵੱਡੀ ਗਿਣਤੀ ਬਰਤਾਨੀਆ ਕੈਨੇਡਾ, ਅਤੇ ਅਮਰੀਕਾ 'ਚ ਰਹਿੰਦੀ ਹੈ। ਕਾਫ਼ੀ ਵੱਡੀ ਗਿਣਤੀ ਮਲੇਸ਼ੀਆ ਅਤੇ ਸਿੰਘਾਪੁਰ ਵਿੱਚ ਵੀ ਵਸਦੀ ਹੈ, ਜਿੱਥੇ ਕਿ ਕਈ ਵਾਰ ਉਹਨਾਂ ਦੇ ਵੱਖਰੇ ਪਹਿਰਾਵੇਂ ਕਰਕੇ ਮਜ਼ਾਕ ਵੀ ਬਣਾਇਆ ਗਿਆ ਹੈ, ਪਰ ਉਹਨਾਂ ਦੀ ਡਰਾਇਵਿੰਗ ਅਤੇ ਉੱਚ ਵਿੱਦਿਆ ਕਰਕੇ ਸਨਮਾਨ ਕੀਤਾ ਜਾਦਾ ਹੈ, ਕਿਉਕਿ ਉਹ ਕਾਨੂੰਨੀ ਪੇਸ਼ੇ 'ਚ ਅਧਿਕਾਰ ਹੈ। 2004 ਦੀਆਂ ਭਾਰਤ ਦੀਆਂ ਆਮ ਚੋਣਾਂ 'ਚ, ਡਾਕਟਰ ਮਨਮੋਹਨ ਸਿੰਘ ਭਾਰਤ ਦੇ ਪਰਧਾਨ ਮੰਤਰੀ ਬਣੇ ਹਨ। ਉਹ ਭਾਰਤ ਦੇ ਪਹਿਲਾਂ ਨਾ-ਹਿੰਦੂ ਪਰਧਾਨ ਮੰਤਰੀ ਹਨ।